Breaking News
Home / ਪੰਜਾਬ / ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਐਲਾਨ ਠੁੱਸ
1478580092_FullSizeRender-3-580x248

ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਐਲਾਨ ਠੁੱਸ

ਪੰਜਾਬ ਦੇ ਸਰਕਾਰੀ ਥਰਮਲਾਂ ਵਿੱਚ ਪਿਛਲੇ 15-20 ਸਾਲਾਂ ਤੋਂ ਆਉਟਸੋਰਸਿੰਗ ਤਹਿਤ ਕੰਮ ਕਰਦੇ ਆ ਰਹੇ ਕੱਚੇ ਕਾਮਿਆਂ ਨੂੰ ਪੰਜਾਬ ਸਰਕਾਰ ਵੱਲੋਂ ਪੱਕੇ ਕਰਨ ਦਾ ਕੀਤਾ ਐਲਾਨ ਠੁੱਸ ਹੋ ਗਿਆ ਹੈ। ਪਾਵਰਕੌਮ ਦੇ ਅਧਿਕਾਰੀਆਂ ਨੇ ਇਸ ਐਲਾਨ ਦੀ ਕਾਰਵਾਈ ਨੂੰ ਅਧੂਰਾ ਦੱਸਦਿਆਂ ਅਗਲੀ ਸਰਕਾਰ ਬਣਨ ਤੱਕ ਕੋਈ ਕਾਰਵਾਈ ਨਾ ਕਰ ਸੱਕਣ ਬਾਰੇ ਬੇਵੱਸੀ ਜਾਹਰ ਕੀਤੀ। ਇਸ ਕਾਰਨ ਕਾਮਿਆਂ ਵਿੱਚ ਰੋਸ ਭੜਕ ਗਿਆ ਹੈ।
 ਥਰਮਲਜ਼ ਕੰਟਰੈਕਟਰ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਆਗੂਆਂ ਤੇ ਕਾਮਿਆਂ ਨੂੰ ਪੱਕੇ ਕਰਨ ਸਬੰਧੀ ਪਾਵਰਕੌਮ ਦੇ ਮੁੱਖ ਭਲਾਈ ਅਫਸਰ ਬੀ.ਐਸ. ਗੁਰਮ ਨਾਲ ਮੀਟਿੰਗ ਕੀਤੀ ਸੀ। ਇਸ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੱਕੀ ਭਰਤੀ ਬਾਰੇ ਬਣਾਇਆ ਕਾਨੂੰਨ ਅਧੂਰਾ ਹੈ। ਚੋਣ ਜ਼ਾਬਤਾ ਲੱਗਣ ਕਾਰਨ ਉਹ ਕੋਈ ਕਾਰਵਾਈ ਨਹੀਂ ਕਰ ਸਕਦੇ। ਹੁਣ ਅਗਲੀ ਸਰਕਾਰ ਬਣਨ ਤੋਂ ਬਾਅਦ ਹੀ ਇਸ ਮਸਲੇ ਦਾ ਕੋਈ ਹੱਲ ਹੋਵੇਗਾ।
 ਆਗੂਆਂ ਨੇ ਮੀਟਿੰਗ ਕਰਕੇ ਸਰਕਾਰ ਦੀ ਇਸ ਬੇਤੁਕੀ ਕਾਰਵਾਈ ਖ਼ਿਲਾਫ਼ ਸੰਘਰਸ਼ ਕਰਨ ਦਾ ਐਲਾਨ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਪਾਵਰਕੌਮ ਦੇ ਪ੍ਰਬੰਧਕਾਂ ਨੇ ਕੱਚੇ ਕਾਮਿਆਂ ਦੀ ਪੱਕੀ ਭਰਤੀ ਦੇ ਮਸਲੇ ਦਾ ਕੋਈ ਜਲਦੀ ਸਾਰਥਕ ਹੱਲ ਨਾ ਕੀਤਾ ਤਾਂ ਥਰਮਲਜ਼ ਕੰਟਰੈਕਟਰ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਬੈਨਰ ਹੇਠ ਸੰਘਰਸ਼ ਕੀਤਾ ਜਾਵੇਗਾ।

Check Also

2017_2image_06_14_0893300002-ll

ਏਮਸ ‘ਚ ਬੇਕਾਰ ਪਈ ਹੈ 40 ਕਰੋੜ ਦੀ ਸੁਰੰਗ

ਐਮਰਜੈਂਸੀ ਹਾਲਾਤ ‘ਚ ਏਮਸ ‘ਚ ਟਰੌਮਾ ਸੈਂਟਰ ਆਉਣ-ਜਾਣ ਲਈ ਬਣਾਈ ਗਈ ਸੁਰੰਗ ਬੇਕਾਰ ਪਈ ਹੈ। …

Leave a Reply

Your email address will not be published. Required fields are marked *