Breaking News
Home / ਪੰਜਾਬ / ਨਸ਼ਾ ਤਸ਼ਕਰਾਂ ਨੂੰ ਪਕੜਨਾ, ਨੌਕਰੀਆਂ ਕਿਸਾਨਾਂ ਦੇ ਕਰਜੇ ਸਿਹਤ ਅਤੇ ਸਿੱਖਿਆ ਅਤੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਦੋਸ਼ੀਆਂ ਨੂੰ ਪਕੜਨਾ ਆਪ ਸਰਕਾਰ ਦੀ ਪਹਿਲ
aap-kejriwal-ab

ਨਸ਼ਾ ਤਸ਼ਕਰਾਂ ਨੂੰ ਪਕੜਨਾ, ਨੌਕਰੀਆਂ ਕਿਸਾਨਾਂ ਦੇ ਕਰਜੇ ਸਿਹਤ ਅਤੇ ਸਿੱਖਿਆ ਅਤੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਦੋਸ਼ੀਆਂ ਨੂੰ ਪਕੜਨਾ ਆਪ ਸਰਕਾਰ ਦੀ ਪਹਿਲ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 150 ਬਿੰਦੂਆਂ ਦਾ ਢਾਂਚਾ ਤਿਆਰ ਕੀਤਾ ਹੈ ਅਤੇ ਸਰਕਾਰ ਬਣਦੇ ਹੀ ਇਸਦੇ 10 ਬਿੰਦੂਆਂ ਨੂੰ ਜਲਦੀ ਪੂਰਾ ਕਰਨਾ ਸਰਕਾਰ ਦੀ ਪਹਿਲ ਹੋਵੇਗੀ। ਬਾਦਸ਼ਾਹਪੁਰ ਅਤੇ ਪਾਤੜਾਂ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜਿਸ ਤਰਾਂ ਕਿ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੁਆਰਾ ਭਰਮ ਫੈਲਾਇਆ ਜਾ ਰਿਹਾ ਹੈ ਪਰੰਤੂ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣਨਗੇ। ਉਨਾਂ ਕਿਹਾ ਕਿ ਮੁੱਖ ਮੰਤਰੀ ਕੋਈ ਵੀ ਬਣੇ ਪਰੰਤੂ ਉਨਾਂ ਦੁਆਰਾ ਕੀਤੇ ਵਾਅਦੇ ਪੂਰੇ ਕਰਨ ਲਈ ਉਹ ਵਚਨਬੱਧ ਹਨ। ਉਨਾਂ ਸਪਸ਼ਟ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੁਆਰਾ ਚੁਣਿਆ ਗਿਆ ਪੰਜਾਬ ਵਿਚੋਂ ਹੀ ਹੋਵੇਗਾ। ਉਨਾਂ ਨੂੰ ਦਿੱਲੀ ਦੇ ਲੋਕਾਂ ਨੇ 5 ਸਾਲ ਲਈ ਚੁਣਿਆ ਹੈ ਅਤੇ ਉਹ ਉਨਾਂ ਲਈ ਕਾਰਜ ਕਰਨਗੇ। 

ਲੋਕਾਂ ਦੇ ਪਿਆਰ ਨੂੰ ਦੇਖਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਕਿਸੇ ਵੀ ਨੇਤਾ ਨੂੰ ਇਨਾਂ ਪਿਆਰ ਨਹੀਂ ਮਿਲਿਆਂ ਜਿਨਾਂ ਕਿ ਪੰਜਾਬ ਦੇ ਲੋਕਾਂ ਨੇ ਇਨਾਂ ਨੂੰ ਦਿੱਤਾ ਹੈ। ਆਪ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਨੂੰ ਭਿ੍ਰਸ਼ਟ ਅਕਾਲੀ ਦਲ ਅਤੇ ਕਾਂਗਰਸ ਦੁਆਰਾ ਬਣਾਏ ਤੰਤਰ ਤੋਂ ਨਿਜਾਤ ਦਿਵਾਉਣ ਲਈ ਵੋਟ ਦੇਣਗੇ। ਕੇਜਰੀਵਾਲ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੀ ਪਹਿਲ ਪੰਜਾਬ ਵਿਚੋਂ ਨਸ਼ੇ ਦੀ ਸਪਲਾਈ ਨੂੰ ਇਕ ਮਹੀਨੇ ਵਿਚ ਤੋੜਨਾ ਹੋਵੇਗਾ। ਉਨਾਂ ਐਲਾਨ ਕੀਤਾ ਕਿ ਬਾਦਲਾਂ ਦੁਆਰਾ ਐਨਡੀਪੀਸੀ ਐਕਟ ਅਧੀਨ ਦਰਜ ਕੀਤੇ ਜਾਲੀ ਮੁਕਦਮੇ ਰੱਦ ਕੀਤੇ ਜਾਣਗੇ।  ਉਨਾਂ ਕਿਹਾ ਕਿ ਬਿਕਰਮ ਮਜੀਠੀਆ ਦੇ ਅੰਤਰ ਰਾਸ਼ਟਰੀ ਤਸ਼ਕਰਾਂ ਨਾਲ ਸੰਬੰਧ ਹਨ ਅਤੇ ਉਸਨੇ ਉਨਾਂ ਖਿਲਾਫ ਵੀ ਅਮਿ੍ਰਤਸਰ ਦੀ ਅਦਾਲਤ ਵਿਚ ਮੁਕਦਮਾ ਦਰਜ ਕਰਵਾਇਆ ਹੋਇਆ ਹੈ।

ਆਪ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਵਿਚ ਫਸੇ ਨੌਜਵਾਨਾਂ ਨੂੰ ਇਸ ਦਲਦਲ ਵਿਚੋਂ ਕੱਢਣ ਲਈ ਸਪੈਸ਼ਲ ਡਾਕਟਰਾਂ ਦੀ ਟੀਮ ਤਿਆਰ ਕਰਕੇ 6 ਮਹੀਨੀਆਂ ਵਿਚ ਇਸ ਕਾਰਜ ਨੂੰੁ ਪੂਰਾ ਕਰੇਗੀ। ਇਸਤੋਂ ਪਿਛੋਂ ਨੌਜਵਾਨਾਂ ਨੂੰ ਮੁੱਖਾਧਾਰਾ ਵਿਚ ਲਿਆਉਣ ਲਈ 25 ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਉਨਾਂ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ 40 ਲੱਖ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸੇ ਹੋਏ ਹਨ। 

ਬਾਦਲ ਪਰਿਵਾਰ ਉਤੇ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਉਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦੋਸ਼ੀਆਂ ਨੂੰ ਸਜਾਵਾਂ ਦੇਣਾ ਉਨਾਂ ਦਾ ਮੁੱਖ ਕਾਰਜ ਹੋਵੇਗਾ। ਉਨਾਂ ਕਿਹਾ ਕਿ  ਆਪ ਸਰਕਾਰ ਇਨਾਂ ਦੋਸ਼ਿਆਂ ਨੂੰ ਅਜਿਹੀਆਂ ਸਜਾਵਾਂ ਦੇਵੇਗੀ ਕਿ ਭਵਿੱਖ ਵਿਚ ਕੋਈ ਅਜਿਹਾ ਘਿਣੌਣਾ ਕਾਰਜ ਕਰਨ ਦੀ ਹਿੰਮਤ ਨਾ ਕਰੇ। ਉਨਾਂ ਕਿਹਾ ਕਿ ਬੀਜੇਪੀ ਅਕਾਲੀ ਰਾਜ ਵਿਚ ਅਜਿਹੀਆਂ ਘਟਨਾਵਾਂ ਹੋਣ ਦਾ ਉਨਾਂ ਨੂੰ ਬਹੁਤ ਦੁੱਖ ਹੋਇਆ ਹੈ। ਅਕਾਲੀ ਦਲ ਪੰਥਕ ਪਾਰਟੀ ਕਹਾਉਣ ਦੇ ਨਾਤੇ ਅਜਿਹੀਆਂ ਘਟਨਾਵਾਂ ਪ੍ਰਤੀ ਜਿਆਦਾ ਸੁਚੇਤ ਹੋਣਾ ਚਾਹੀਦਾ ਸੀ। 

ਕੇਜਰੀਵਾਲ ਨੇ ਕਿਹਾ ਕਿ ਇਸਤੋਂ ਬਿਨਾ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਾ ਅਤੇ ਸਵਾਮੀਨਾਥਨ ਰਿਪੋਰਟ ਨੂੰ 3 ਸਾਲਾਂ ਵਿਚ ਲਾਗੂ ਕਰਨਾ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਕਿਸਾਨਾਂ ਦੇ ਸਨਮੁੱਖ ਹੁੰਦਿਆਂ ਉਨਾਂ ਕਿਹਾ ਕਿ ਕਿਸਾਨਾਂ ਨੂੰ ਆਤਮ ਹੱਤਿਆਵਾਂ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਨਾਂ ਨੂੰ ਉਨਾਂ ਦੀ ਲਾਗਤ ਤੋਂ 50 ਪ੍ਰਤੀਸ਼ਤ ਤੋਂ ਵੱਧ ਮੁਨਾਫਾ ਮਿਲਣਾ ਯਕੀਨੀ ਬਣਾਇਆ ਜਾਵੇਗਾ। ਆਪ ਆਗੂ ਨੇ ਪੰਜਾਬ ਵਿਚ ਖੇਤੀ ਅਧਾਰਿਤ ਉਦੋਯਗ ਸਥਾਪਿਤ ਕਰਨ ‘ਤੇ ਜੋਰ ਦਿੱਤਾ। 

ਇਸ ਮੌਕੇ ਕੇਜਰੀਵਾਲ ਨੇ ਬੁਢਾਪਾ ਅਤੇ ਵਿਧਵਾ ਪੈਨਸ਼ਨਾਂ 500 ਰੁਪਏ ਤੋਂ 2500 ਰੁਪਏ ਕਰਨ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਅਕਾਲੀ ਬੀਜੇਪੀ ਸਰਕਾਰ ਨੇ ਲੋਕਾਂ ਨਾਲ ਲੋਕ ਭਲਾਈ ਦੇ ਨਾਮ ਉਤੇ ਘੋਟਾਲੇ ਕੀਤੇ ਹਨ। ਉਨਾਂ ਕਿਹਾ ਕਿ ਭਿ੍ਰਸ਼ਟਾਚਾਰ ਨੂੰ ਖਤਮ ਕਰਕੇ ਆਮ ਆਦਮੀ ਪਾਰਟੀ ਪੰਜਾਬ ਵਿਚ ਇਕ ਵਧੀਆ ਸਰਕਾਰ ਦੇਵੇਗੀ।

ਦਿੱਲੀ ਵਿਚ ਕੀਤੇ ਕੰਮਾਂ ਦਾ ਜਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਆਪ ਸਰਕਾਰ ਨੇ ਦਿੱਲੀ ਵਿਚ ਭਿ੍ਰਸ਼ਟਾਚਾਰ ਮੁਕਤ ਸਰਕਾਰ ਦੇ ਕੇ  ਲੋਕਾਂ ਦਾ ਭਰੋਸਾ ਜਿੱਤਿਆ ਹੈ। ਬਾਦਲ ਪਰਿਵਾਰ ਨੇ ਪਿਛਲੇ 10 ਸਾਲਾਂ ਵਿਚ ਪੰਜਾਬ ਦੇ ਲੋਕਾਂ ਦਾ ਧਨ ਲੁੱਟ ਕੇ ਨਸ਼ਾ ਗੈਰਕਾਨੂੰਨੀ ਮਾਇਨਿੰਗ ਅਤੇ ਟਰਾਂਸਪੋਰਟ ਦੇ ਬਿਜਨੈਸ ਵਿਚ ਲਗਾਇਆ ਹੈ। ਉਨਾਂ ਕਿਹਾ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਬਾਦਲਾਂ ਦੁਆਰਾ ਕੀਤੇ ਭਿ੍ਰਸ਼ਟਾਚਾਰ ਦਾ ਹਿਸਾਬ ਲੈ ਕੇ ਪੰਜਾਬ ਦੇ ਲੋਕਾਂ ਨੂੰ ਉਨਾਂ ਦਾ ਧਨ ਵਾਪਿਸ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ 2002 ਤੋਂ 2007 ਤੱਕ ਉਨਾਂ ਨੇ ਪੰਜਾਬ ਦਾ ਧਨ ਲੁਟ ਕੇ ਸਵਿਸ ਬੈਂਕ ਵਿਚ ਜਮਾ ਕੀਤਾ ਹੈ ਜਿਸਦੇ ਕਿ ਨੰਬਰ ਵੀ ਉਨਾਂ ਨੇ ਲੋਕਾਂ ਸਾਹਮਣੇ ਨਸ਼ਰ ਕੀਤੇ ਹਨ। 

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਸਿੱਖਿਆ ਅਤੇ ਸਿਹਤ ਸਿਸਟਮ ਪੂਰੀ ਤਰਾਂ ਨਾਲ ਖਤਮ ਹੋ ਗਿਆ ਹੈ ਅਤੇ ਪ੍ਰਾਇਵੇਟ ਸਕੂਲ ਅਤੇ ਕਾਲੇਜ ਵੱਡੀ ਸੰਖਿਆ ਵਿਚ ਖੁਲੇ ਹਨ। ਉਨਾਂ ਕਿਹਾ ਕਿ ਬਾਦਲ ਸਰਕਾਰ ਨੇ ਜਾਣਬੂਝ ਕੇ ਸਰਕਾਰੀ ਸਿੱਖਿਆ ਅਤੇ ਸਿਹਤ ਨੂੰ ਤਹਿਸ ਨਹਿਸ ਕੀਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸਰਕਾਰ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਆਪ ਸਰਕਾਰ ਨੇ ਦਿੱਲੀ ਵਿਚ ਮੌਹਲਾ ਕਲੀਨਿਕ ਸ਼ੁਰੂ ਕੀਤੇ ਹਨ ਅਤੇ ਸਰਕਾਰੀ ਸਕੂਲਾਂ ਦਾ ਕਾਆਕਲਪ ਕੀਤਾ ਹੈ ਅਤੇ ਹੁਣ ਵਾਰੀ ਪੰਜਾਬ ਦੀ ਹੈ।

ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗਠਨ 3 ਸਾਲ ਪਹਿਲਾਂ ਇਕੋ ਟੀਚੇ ਕਿ ਲੋਕਾਂ ਨੂੰ ਇਕ ਸਾਫ ਸੁਥਰੀ ਅਤੇ ਇਮਾਨਦਾਰ ਸਰਕਾਰ ਦੇਣ ਦੇ ਵਾਅਦੇ ਨਾਲ ਹੋਇਆ ਸੀ। ਇਸੇ ਕਾਰਜ ਨੂੰ ਪੂਰਾ ਕਰਨ ਲਈ ਭਗਵਾਨ ਨੇ ਦਿੱਲੀ ਵਿਚ 70 ਵਿਚੋਂ 67 ਸੀਟਾਂ ਜਿਤਾਇਆਂ ਸਨ। ਉਨਾਂ ਨੂੰ ਪੂਰਾ ਯਕੀਨੀ ਹੈ ਕਿ ਪੰਜਾਬ ਦੇ ਲੋਕ ਦਿੱਲੀ ਵਿਚ ਬਣੇ ਇਸ ਰਿਕਾਰਡ ਨੂੰ ਤੋੜਨਗੇ। ਲੋਕਾਂ ਨੂੰ ਸੱਦਾ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਉਨਾਂ ਕੋਲ ਆਖਰੀ ਮੌਕਾ ਹੈ ਕਿ ਉਹ ਭਿ੍ਰਸ਼ਟ ਬਾਦਲਾਂ ਨੂੰ ਸੱਤਾ ਤੋਂ ਲਾਂਬੇ ਕਰਕੇ ਆਮ ਲੋਕਾਂ ਦੀ ਸਰਕਾਰ ਬਣਾਉਣ।  

Check Also

2017_3image_02_58_1347300002-ll

ਕੇਜਰੀਵਾਲ ਦੀ ਨਵੇਂ ਐੱਲ. ਜੀ. ਨਾਲ ਵੀ ਤਣਾਤਣੀ

ਦਿੱਲੀ ਦੇ ਨਵੇਂ ਐੱਲ. ਜੀ. ਅਨਿਲ ਬੈਜਲ ਨੇ ਸਾਬਕਾ ਫੌਜੀ ਰਾਮ ਕਿਸ਼ਨ ਗਰੇਵਾਲ ਦੇ ਪਰਿਵਾਰ …

Leave a Reply

Your email address will not be published. Required fields are marked *