Breaking News
Home / ਪੰਜਾਬ / ਨੋਟਬੰਦੀ ‘ਤੇ ਸਵਾਲ : ਕੁਝ ਦੇ ਮਿਲੇ ਜਵਾਬ, ਕੁਝ ਰਹਿ ਗਏ ਅਣਸੁਲਝੇ
2017_1image_04_49_3256200001-ll

ਨੋਟਬੰਦੀ ‘ਤੇ ਸਵਾਲ : ਕੁਝ ਦੇ ਮਿਲੇ ਜਵਾਬ, ਕੁਝ ਰਹਿ ਗਏ ਅਣਸੁਲਝੇ

ਨਵੀਂ ਦਿੱਲੀ — ਪਿਛਲੇ ਸਾਲ 8 ਨਵੰਬਰ ਨੂੰ ਪ੍ਰਧਾਨ-ਮੰਤਰੀ ਵਲੋਂ ਨੋਟਬੰਦੀ ਦੀ ਘੋਸ਼ਣਾ ਤੋਂ ਬਾਅਦ ਦੇਸ਼ ‘ਚ ਇਕ ਅਲੱਗ ਤਰ੍ਹਾਂ ਦਾ ਮਾਹੌਲ ਬਣ ਗਿਆ। ਸਰਕਾਰ ਵਲੋਂ ਇੰਨਾ ਵੱਡਾ ਕਦਮ ਅਚਾਨਕ ਚੁੱਕੇ ਜਾਣ ਨਾਲ ਲੋਕਾਂ ਅੰਦਰ ਵੱਡੀ ਸੰਖਿਆ ‘ਚ ਸਵਾਲ ਉੱਠੇ। ਰਿਜ਼ਰਵ ਬੈਂਕ ਅਤੇ ਸਰਕਾਰ ਕੋਲ ਭਾਰੀ ਸੰਖਿਆ ‘ਚ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਅਰਜ਼ੀਆਂ ਪਹੁੰਚੀਆਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਜਾਣਕਾਰੀਆਂ ਮੰਗੀਆਂ ਗਈਆਂ। ਤਕਰੀਬਨ 2 ਮਹੀਨੇ ਬੀਤਣ ਤੋਂ ਬਾਅਦ ਆਓ ਜਾਣਦੇ ਹਾਂ ਕਿ ਕੁਝ ਸਵਾਲਾਂ ਬਾਰੇ, ਜਿਨ੍ਹਾਂ ‘ਚੋਂ ਕੁਝ ਦੇ ਜਵਾਬ ਮਿਲੇ ਅਤੇ ਕੁਝ ਦੇ ਨਹੀਂ…
ਸਵਾਲ 1. ਨੋਟਬੰਦੀ ਦਾ ਫੈਸਲਾ ਕਿਸਨੇ ਲਿਆ, ਸਰਕਾਰ ਜਾਂ ਰਿਜ਼ਰਵ ਬੈਂਕ ਨੇ?
ਵਿੱਤੀ ਮਾਮਲਿਆਂ ਲਈ ਬਣੀ ਸੰਸਦੀ ਕਮੇਟੀ ਨੂੰ ਲਿਖੇ ਨੋਟ ‘ਚ ਰਿਜ਼ਰਵ ਬੈਂਕ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ 7 ਨਵੰਬਰ, 2016 ਨੂੰ ਸਰਕਾਰ ਨੇ ਕੇਂਦਰੀ ਬੈਂਕ ਨੂੰ 3 ਵੱਡੀਆਂ ਸਮੱਸਿਆਵਾਂ (ਨਕਲੀ ਨੋਟਾਂ ਦਾ ਕਾਰੋਬਾਰ, ਕਾਲਾ ਧਨ ਅਤੇ ਅੱਤਵਾਦ ਨੂੰ ਵਿੱਤੀ ਸਹਾਇਤਾ) ਦਾ ਹਵਾਲਾ ਦਿੰਦੇ ਹੋਏ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੈਨ ਕਰਨ ਦਾ ਨਿਰਦੇਸ਼ ਦਿੱਤਾ ਗਿਆ। 
ਸਵਾਲ 2. ਕੀ ਨੋਟਬੰਦੀ ਦੀ ਘੋਸ਼ਣਾ ਤੋਂ ਪਹਿਲਾਂ ਮੁੱਖ ਸੰਸਦੀ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਲਾਹ ਲਈ ਗਈ? 
ਰਿਜ਼ਰਵ ਬੈਂਕ ਨੇ ਇਸ ਸਵਾਲ ਨੂੰ ਆਰ. ਟੀ. ਆਈ ਕਾਨੂੰਨ ਦੇ ਦਾਇਰੇ ਤੋਂ ਬਾਹਰ ਦੱਸ ਕੇ ਇਸ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। 
ਸਵਾਲ 3. ਨੋਟਬੰਦੀ ਦੀ ਘੋਸ਼ਣਾ ਵਾਲੇ ਦਿਨ ਰਿਜ਼ਰਵ ਬੈਂਕ ਕੋਲ 2000 ਰੁਪਏ ਅਤੇ 500 ਦੇ ਨਵੇਂ ਨੋਟਾਂ ਦੀ ਕਿੰਨੀ ਮੁਦਰਾ ਸੀ?

ਰਿਜ਼ਰਵ ਬੈਂਕ ਨੇ ਇਕ ਆਰ. ਟੀ. ਆਈ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਨੋਟਬੰਦੀ ਦੀ ਘੋਸ਼ਣਾ ਵਾਲੇ ਦਿਨ ਕੇਂਦਰੀ ਬੈਂਕ ਕੋਲ 4.84 ਲੱਖ ਕਰੋੜ ਰੁਪਏ 2000 ਦੇ ਨੋਟ ਸਨ ਅਤੇ ਉਸ ਸਮੇਂ ਬੈਂਕ ਕੋਲ 500 ਦੇ ਨੋਟ ਨਹੀਂ ਸਨ। 
ਸਵਾਲ 4. ਨੋਟਬੰਦੀ ‘ਤੇ ਕੇਂਦਰੀ ਕੈਬਨਿਟ ਨੇ ਜੋ ਕੈਬਨਿਟ ਨੋਟ ਮਨਜ਼ੂਰ ਕੀਤਾ ਸੀ, ਉਸ ‘ਚ ਕੀ ਜਾਣਕਾਰੀ ਸੀ? 
ਸਰਕਾਰ ਨੇ ਇਸ ਸਵਾਲ ਦਾ ਵੀ ਜਵਾਬ ਨਹੀਂ ਦਿੱਤਾ। 
ਸਵਾਲ 5. 2000 ਰੁਪਏ ਦੇ ਨੋਟ ਜਾਰੀ ਕਰਨ ਦਾ ਪ੍ਰਸਤਾਵ ਕਦੋਂ ਪਾਸ ਹੋਇਆ ਸੀ?
ਰਿਜ਼ਰਵ ਬੈਂਕ ਨੇ ਇਸ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਬੋਰਡ ਨੇ ਪਿਛਲੇ ਸਾਲ 19 ਮਈ ਨੂੰ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। 
ਸਵਾਲ 6. ਕੀ ਉਰਜਿਤ ਪਟੇਲ ਤੋਂ ਪਹਿਲਾਂ ਰਿਜ਼ਰਵ ਬੈਂਕ ਦੇ ਗਵਰਨਰ ਰਹੇ ਰਘੂਰਾਮ ਰਾਜਨ ਨੇ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਸੀ ਕਿ 500 ਰੁਪਏ ਦੇ ਨੋਟ ਬੈਨ ਕਰਨ ਦਾ ਫੈਸਲਾ ਸਤੰਬਰ, 2016 ‘ਚ ਉਨ੍ਹਾਂ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਲਾਗੂ ਨਾ ਕੀਤਾ ਜਾਵੇ? 
ਰਿਜ਼ਰਵ ਬੈਂਕ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਵੀ ਇਨਕਾਰ ਕਰ ਦਿੱਤਾ। 
ਸਵਾਲ 7. ਨੋਟਬੰਦੀ ਦੇ ਫੈਸਲੇ ਦੀ ਯੋਜਨਾ ਲਈ ਕਿੰਨੀਆਂ ਬੈਠਕਾਂ ਹੋਈਆਂ, ਉਨ੍ਹਾਂ ‘ਚ ਕੀ ਹੋਇਆ ਅਤੇ ਉਨ੍ਹਾਂ ‘ਚ ਕੌਣ-ਕੌਣ ਮੌਜੂਦ ਰਿਹਾ? 
ਵਿੱਤ ਮੰਤਰਾਲੇ ਵਲੋਂ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। 

Check Also

amrinder-620x4131-580x395

ਰੁੱਸੇ ਤੇ ਬਾਗੀ ਕਾਂਗਰਸ ਵੱਲ ਤੁਰੇ

ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਤਕਰੀਬਨ ਚਾਰ ਦਰਜਨ ਆਗੂ …

Leave a Reply

Your email address will not be published. Required fields are marked *