Breaking News
Home / ਪੰਜਾਬ / ਨਜ਼ਰੀਆ : ਪੰਜਾਬ ‘ਚ ਸੱਤਾ ਵਿਰੋਧੀ ਲਹਿਰ ਦਾ ਨਾਮ ਸੁਖਬੀਰ ਤਾਂ ਨਹੀਂ?
default (42)

ਨਜ਼ਰੀਆ : ਪੰਜਾਬ ‘ਚ ਸੱਤਾ ਵਿਰੋਧੀ ਲਹਿਰ ਦਾ ਨਾਮ ਸੁਖਬੀਰ ਤਾਂ ਨਹੀਂ?

ਸਾਲ 2007 ‘ਚ ਜਦ ਅਕਾਲੀ ਦਲ ਕਾਂਗਰਸ ਤੋਂ ਸੱਤਾ ਖੋਹਣ ‘ਚ ਕਾਮਯਾਬ ਹੋਈ ਸੀ ਤਾਂ ਉਸ ਸਮੇਂ ਸੁਖਬੀਰ ਸਿੰਘ ਬਾਦਲ ਦੇ ਹੱਥ ਪਾਰਟੀ ਦੀ ਕਮਾਨ ਨਹੀਂ ਸੀ ਉਸ ਸਮੇਂ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮਿਲੀ ਇਸ ਜਿੱਤ ਨੇ ਸੁਖਬੀਰ ਨੂੰ ਚੋਣ ਰਣਨੀਤੀਕਾਰ ਦੇ ਤੌਰ ‘ਤੇ ਸਥਾਪਿਤ ਕਰ ਦਿੱਤਾ। ਇਸ ਤੋਂ ਬਾਅਦ ਹੀ ਸੁਖਬੀਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਅਕਾਲੀ ਦਲ ਤਦ ਤੋਂ ਹੀ ਭਾਜਪਾ ਨਾਲ ਮਿਲ ਕੇ ਸੱਤਾ ‘ਚ ਹੈ। ਭਾਵੇਂ ਹੀ ਉਹ ਹੁਣ ਅਕਾਲੀ ਦਲ ਦੇ ਮੁਖੀ ਅਤੇ ਸੂਬੇ ਦੇ ਉੱਪ-ਮੁੱਖ-ਮੰਤਰੀ ਦੇ ਅਹੁਦੇ ‘ਤੇ ਹੋਣ ਪਰ ਮੁੱਖ-ਮੰਤਰੀ ਅਹੁਦੇ ਦੀ ਅਸਲੀ ਸੱਤਾ ਉਨ੍ਹਾਂ ਕੋਲ ਹੀ ਮੰਨੀ ਜਾਂਦੀ ਹੈ। ਇਹ ਗੱਲ ਅਕਾਲੀਆਂ ਦੀ ਮੌਜੂਦਾ ਸਰਕਾਰ ਨੂੰ ਲੈ ਕੇ ਜ਼ਿਆਦਾ ਮੰਨੀ ਜਾ ਰਹੀ ਹੈ।
ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੇ ਵਿਰੋਧ ‘ਚ ਉੱਠ ਰਹੀ ਸੱਤਾ ਵਿਰੋਧੀ ਲਹਿਰ ਦਾ ਵੀ ਉਨ੍ਹਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਚੋਣਾਂ ਉਨ੍ਹਾਂ ਦੇ ਇਰਦ-ਗਿਰਦ ਘੁੰਮਣਗੀਆਂ ਅਤੇ ਸੁਖਬੀਰ ਨੇ ਵੀ ਪੂਰਾ ਭਰੋਸਾ ਵਿਖਾਇਆ ਹੈ। ਪਿਛਲੇ ਇਕ ਦਹਾਕੇ ‘ਚ ਅਕਾਲੀ ਦਲ ਨੇ ਵੱਡੇ ਬਦਲਾਅ ਵੇਖੇ ਹਨ। ਕਦੇ ਅਕਾਲੀ ਦਲ ਨੂੰ ਆਮ ਆਦਮੀ, ਖਾਸ ਕਰਕੇ ਕਿਸਾਨਾਂ ਦੀ ਪਾਰਟੀ ਮੰਨਿਆ ਜਾਂਦਾ ਸੀ ਪਰ ਹੁਣ ਇੱਥੇ ਇਕ ਨੇਤਾ ਦੇ ਵਫਾਦਾਰਾਂ ਦਾ ਬੋਲਬਾਲਾ ਹੈ ਅਤੇ ਅਜਿਹੇ ਲੋਕਾਂ ਦਾ ਵਿਚਾਰਧਾਰਾ ਨਾਲ ਕੋਈ ਬਹੁਤਾ ਲੈਣ-ਦੇਣ ਨਹੀਂ ਹੈ।
ਸੁਖਬੀਰ ਬਾਦਲ ਪਾਰਟੀ ਦੀ ਤਾਕਤ ਵੀ ਹਨ ਅਤੇ ਉਸ ਲਈ ਬੋਝ ਵੀ। ਇਕ ਹੋਰ ਦਿਸਚਸਪ ਗੱਲ ਇਹ ਵੀ ਹੈ ਕਿ ਅਕਾਲੀਆਂ ਨੇ ਮੁੱਖ-ਮੰਤਰੀ ਦੇ ਅਹੁਦੇ ਲਈ 90 ਸਾਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਦ ਕਿ ਸੂਬੇ ‘ਚ 60 ਫੀਸਦੀ ਵੋਟਰਾਂ ਦੀ ਉਮਰ 18 ਤੋਂ 40 ਸਾਲ ਹੈ। ਦਹਾਕਿਆਂ ਤੱਕ ਪਾਰਟੀ ਧਰਮ ਦੇ ਨਾਂ ‘ਤੇ ਰਾਜਨੀਤੀ ਕਰਨ ਵਾਲੀ ਜਮਾਤ ਦੇ ਤੌਰ ‘ਤੇ ਵੇਖੀ ਜਾ ਰਹੀ ਹੈ ਅਤੇ ਨਾਲ-ਨਾਲ ਦੇਸ਼ ਦੇ ਸੰਘੀ ਢਾਂਚੇ ਅਤੇ ਮੁਖਤਿਆਰੀ ਦੇ ਮੁੱਦੇ ਨੂੰ ਚੁੱਕਦੀ ਰਹੀ ਹੈ। ਇਸ ਦਾ ਨਤੀਜਾ ਹੈ ਕਿ ਕੇਂਦਰ ‘ਚ ਸੱਤਾ ਧਿਰ ਰਾਜਗ ਗਠਬੰਧਨ ‘ਚ ਅਕਾਲੀ ਸਾਂਝੇਦਾਰ ਹਨ। ਹਾਲਾਂਕਿ ਪ੍ਰਧਾਨ-ਮੰਤਰੀ ਮੋਦੀ ਨੇ ਪੰਜਾਬ ਨੂੰ ਕੋਈ ਖਾਸ ਰਿਆਇਤ ਨਹੀਂ ਦਿੱਤੀ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਪਿਤਾ-ਪੁੱਤਰ ਦੀ ਜੋੜੀ ‘ਤੇ ਲਗਾਤਾਰ ਹਮਲੇ ਹੁੰਦੇ ਆ ਰਹੇ ਹਨ। ਇਸ ਦੇ ਉਲਟ ਕੇਂਦਰ ਦੀ ਐੱਨ. ਡੀ. ਏ ਸਰਕਾਰ ਨੇ ਪੰਜਾਬ ਲਈ ਮੁਸ਼ਕਿਲਾਂ ਹੀ ਖੜ੍ਹੀਆਂ ਕੀਤੀਆਂ ਹਨ।
ਪੰਜਾਬ ਨੂੰ ਅਨਾਜ ਖਰੀਦਣ ਲਈ ਦਿੱਤਾ ਜਾਣ ਵਾਲਾ ਪੈਸਾ ਇਹ ਕਹਿ ਕੇ ਰੋਕਿਆ ਗਿਆ ਕਿ ਪੁਰਾਣਾ ਹਿਸਾਬ ਅਜੇ ਕਲੀਅਰ ਨਹੀਂ ਹੈ। ਪੰਜਾਬ ਖੇਤੀ ਦੇ ਲਿਹਾਜ਼ ਨਾਲ ਉੱਨਤ ਸੂਬਿਆਂ ‘ਚ ਗਿਣਿਆ ਜਾਂਦਾ ਹੈ। ਪਰ ਕਿਸਾਨਾਂ ਦੀ ਖੁਦਕੁਸ਼ੀ ਅਤੇ ਨਵੀਂਆਂ ਉਦਾਰਵਾਦੀ ਨੀਤੀਆਂ ਕਾਰਨ ਉਪਜੇ ਸੰਕਟ ਕਾਰਨ ਪੰਜਾਬ ਦੀਆਂ ਮੁਸ਼ਕਿਲਾਂ ਜਾਰੀ ਹਨ। ਇਸ ਨਾਲ ਸੂਬੇ ਦੀ ਖੇਤੀ ਅਰਥ-ਵਿਵਸਥਾ ‘ਤੇ ਵੀ ਬੁਰਾ ਅਸਰ ਪਿਆ ਹੈ ਅਤੇ ਇਨ੍ਹਾਂ ਸਭ ਦੇ ਬਾਵਜੂਦ ਪ੍ਰਧਾਨ-ਮੰਤਰੀ ਮੋਦੀ ਨੂੰ ਇਕ ਉੱਪਲੱਬਧੀ ਦੇ ਤੌਰ ‘ਤੇ ਦੱਸਿਆ ਜਾ ਰਿਹਾ ਹੈ। ਹਾਲਾਂਕਿ ਕੁਝ ਲੋਕਾਂ ਅਨੁਸਾਰ ਸੱਤਾ ਵਿਰੋਧੀ ਰੁਝਾਨ ਦਾ ਵੱਡਾ ਕਾਰਨ ਅਹੰਕਾਰ ਹੈ। ਇਹ ਅਜਿਹੀ ਚੀਜ਼ ਹੈ ਜਿਸ ਨੂੰ ਪੰਜਾਬੀ ਲੋਕ ਆਪਣੇ ਮਿਜ਼ਾਜ ‘ਚ ਸਹਿਣ ਨਹੀਂ ਕਰ ਸਕਦੇ। ਸੁਖਬੀਰ ਦੇ ਕੰਮ ਕਰਨ ਦੀ ਸ਼ੈਲੀ ਨੇ ਸਰਕਾਰ ‘ਚ ਭ੍ਰਿਸ਼ਟਾਚਾਰ ਹੀ ਵਧਾਇਆ ਹੈ। ਉਨ੍ਹਾਂ ਦੇ ਕੰਮ ਕਰਨ ਦੀ ਸ਼ੈਲੀ ਮਾਕਪਾ ਸਰਕਾਰ ਦੇ ਤੌਰ ਤਰੀਕਿਆਂ ਨਾਲ ਮੇਲ ਨਹੀਂ ਖਾਂਦੇ ਹਨ, ਜਿਸ ਦੇ ਨਤੀਜੇ ਚੰਗੇ ਨਹੀਂ ਰਹੇ ਹਨ।
ਸੁਖਬੀਰ ਨੇ ਹਲਕਾ ਸਿਸਟਮ ਦੀ ਸ਼ੁਰੂਆਤ ਕੀਤੀ, ਜਿਸ ਉਨ੍ਹਾਂ ਵਿਧਾਨਸਭਾ ਸੀਟਾਂ ਲਈ ਇਕ ਵਿਅਕਤੀ ਨੂੰ ਜ਼ਿੰਮੇਦਾਰੀ ਦੇ ਦਿੱਤੀ ਜਾਂਦੀ ਸੀ। ਜਿੱਥੋਂ ਪਾਰਟੀ ਦਾ ਵਿਧਾਇਕ ਨਹੀਂ ਹੁੰਦਾ ਸੀ। ਜਿਨ੍ਹਾਂ ਸੀਟਾਂ ‘ਤੇ ਪਾਰਟੀ ਦੇ ਵਿਧਾਇਕ ਸਨ ਉੱਥੇ ਪੁਲਸ ਥਾਣਿਆਂ ਦੀ ਕਮਾਨ ਐੱਮ. ਐੱਲ. ਏ ਨੂੰ ਸੌਂਪ ਦਿੱਤੀ ਜਾਂਦੀ ਹੈ। ਸਰਕਾਰ ਦੇ ਕੰਮ-ਕਾਰ ‘ਚ ਸੁਧਾਰ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਸੀ ਪਰ ਇਸ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ ਗਿਆ। ਬਾਦਲ ਸਰਕਾਰ ਨੇ ਸੱਤਾ ਵਿਰੋਧੀ ਲਹਿਰ ਨਾਲ ਨਜਿੱਠਣ ਲਈ ਵਿਕਾਸ ਅਤੇ ਧਰਮ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਬਾਦਲ ਸਰਕਾਰ ਨੇ ਧਰਮ ਦਾ ਜਿਸ ਤਰ੍ਹਾਂ ਇਸਤੇਮਾਲ ਕੀਤਾ ਹੈ, ਉਸ ਦੀ ਸ਼ਬਦਾਵਲੀ ਧਰਮ-ਨਿਰਪੇਖ ਰਹੀ ਹੈ।
ਇਸ ਲਈ ਅਜੇ ਤੱਕ ਕਿਸੇ ਵੀ ਤਬਕੇ ਨੇ ਇਸ ‘ਤੇ ਸਵਾਲ ਨਹੀਂ ਚੁੱਕਿਆ ਹੈ। ਅਜੇ ਤੱਕ ਕੇਵਲ ਮਹਾਂਰਾਸ਼ਟਰ ਹੀ ਸ਼ਿਵਾਜੀ ਸਮਾਰਕ ਦੇ ਵਿਚਾਰ ਨਾਲ ਆਇਆ ਹੈ ਪਰ ਪੰਜਾਬ ਨੂੰ ਇਸ ਮਾਮਲੇ ‘ਚ ਚੈਂਪੀਅਨ ਕਿਹਾ ਜਾ ਸਕਦਾ ਹੈ। ਅਨੰਦਪੁਰ ਸਾਹਿਬ ‘ਚ ਖਾਸਲਾ ਹੈਰੀਟੇਜ਼ ਕੰਪਲੈਕਸ ਲਈ 1000 ਕਰੋੜ ਰੁਪਏ ਦੀ ਘੋਸ਼ਣਾ ਕਰਕੇ ਅਕਾਲੀਆਂ ਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਸਰਕਾਰੀ ਖਜ਼ਾਨੇ ਦੇ ਪੈਸੇ ਨਾਲ ਹਰਿਮੰਦਰ ਸਾਹਿਬ ਦੇ ਇਲਾਕੇ ‘ਚ ਮੁਰੰਮਤ ਦਾ ਕੰਮ ਕੀਤਾ ਗਿਆ। ਟਾਊਨ ਹਾਲ ਤੋਂ ਹਰਿਮੰਦਰ ਸਾਹਿਬ ਤੱਕ ਦੀ 800 ਮੀਟਰ ਲੰਬੀ ਸੜਕ ਨੂੰ ਨਵਾਂ ਰੂਪ ਦਿੱਤਾ ਗਿਆ ਅਤੇ ਇਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਹੈ। ਸੁਖਬੀਰ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਪੰਜ ਸਾਲ ਹੋਰ ਮਿਲਣ ‘ਤੇ ਉਹ ਅੰਮ੍ਰਿਤਸਰ ਸ਼ਹਿਰ ਨੂੰ ਇੰਨਾ ਹੀ ਖੂਬਸੂਰਤ ਬਣਾ ਦੇਣਗੇ।
ਪੰਜਾਬ ‘ਚ ਹਰ ਵੋਟ ਲਈ ਲੜਾਈ ਲੜੀ ਜਾਵੇਗੀ ਅਤੇ ਇਸ ਅਨੁਸਾਰ ਸਾਰੇ ਦਾਅਵੇਦਾਰਾਂ ਨੇ ਆਪਣੀਆਂ ਰਣਨੀਤੀਆਂ ਤਿਆਰ ਕੀਤੀਆਂ ਹਨ। ਚੀਜ਼ਾਂ ਨੂੰ ਤਹਿ ‘ਚ ਜਾ ਕੇ ਮੈਨੇਜ ਕਰਨ ਦੀ ਜ਼ਬਰਦਸਤ ਕਾਬਲੀਅਤ ਸੁਖਬੀਰ ‘ਚ ਹੈ। ਉਹ ਆਪਣੀ ਸੱਤਾ ਵਿਰੋਧੀ ਲਹਿਰ ਤੋਂ ਪ੍ਰਭਾਵਿਤ ਹੋਏ ਬਿਨ੍ਹਾਂ ਆਪਣੀ ਰਣਨੀਤੀ ਨੂੰ ਅੰਜ਼ਾਮ ਦੇ ਰਹੇ ਹਨ। 

Check Also

2017_3image_02_58_1347300002-ll

ਕੇਜਰੀਵਾਲ ਦੀ ਨਵੇਂ ਐੱਲ. ਜੀ. ਨਾਲ ਵੀ ਤਣਾਤਣੀ

ਦਿੱਲੀ ਦੇ ਨਵੇਂ ਐੱਲ. ਜੀ. ਅਨਿਲ ਬੈਜਲ ਨੇ ਸਾਬਕਾ ਫੌਜੀ ਰਾਮ ਕਿਸ਼ਨ ਗਰੇਵਾਲ ਦੇ ਪਰਿਵਾਰ …

Leave a Reply

Your email address will not be published. Required fields are marked *