Breaking News
Home / ਪੰਜਾਬ / ਮਲੋਟ ਤੋਂ ਕਾਂਗਰਸੀ ਟਿਕਟ ਦੇ ਦਾਅਵੇਦਾਰ ਮੂਲ ਚੰਦ ਰੁਪਾਣਾ ਸਮੇਤ 3 ਜੀਆਂ ਦੀ ਭੇਦਭਰੇ ਹਾਲਾਤ ‘ਚ ਮੌਤ
1627086__13

ਮਲੋਟ ਤੋਂ ਕਾਂਗਰਸੀ ਟਿਕਟ ਦੇ ਦਾਅਵੇਦਾਰ ਮੂਲ ਚੰਦ ਰੁਪਾਣਾ ਸਮੇਤ 3 ਜੀਆਂ ਦੀ ਭੇਦਭਰੇ ਹਾਲਾਤ ‘ਚ ਮੌਤ

ਮਲੋਟ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦੂਜੀ ਵਾਰ ਦਾਅਵੇਦਾਰ ਕਾਂਗਰਸੀ ਆਗੂ ਮੂਲ ਚੰਦ ਰੁਪਾਣਾ ਸਮੇਤ ਪਰਿਵਾਰ ਦੇ 3 ਜੀਆਂ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ, ਜਦਕਿ ਪੁੱਤਰ ਨੂੰ ਗੰਭੀਰ ਹਾਲਤ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀਆਂ ਕੁਝ ਔਰਤਾਂ ਲੋਹੜੀ ਵੰਡ ਰਹੀਆਂ ਸਨ ਤਾਂ ਜਦੋਂ ਇਨ੍ਹਾਂ ਦੇ ਘਰ ਆਈਆਂ ਤਾਂ ਅਵਾਜ਼ ਮਾਰਨ ‘ਤੇ ਕੋਈ ਬਾਹਰ ਨਾ ਆਇਆ ਤਾਂ ਉਨ੍ਹਾਂ ਅੱਗੇ ਹੋ ਕੇ ਵੇਖਿਆ ਤਾਂ ਵਿਹੜੇ ਵਿਚ ਮਨਦੀਪ ਸਿੰਘ ਬੰਟੀ (26) ਪੁੱਤਰ ਮੂਲ ਚੰਦ ਬੇਹੋਸ਼ ਪਿਆ ਸੀ, ਜਦਕਿ ਇਕ ਕਮਰੇ ਵਿਚ ਮੂਲ ਚੰਦ ਰੁਪਾਣਾ (63) ਤੇ ਦੂਜੇ ਕਮਰੇ ਵਿਚ ਮੂਲ ਚੰਦ ਦੀ ਪਤਨੀ ਜਸਗੀਤ ਕੌਰ (55) ਅਤੇ ਲੜਕੀ ਅਮਨਪ੍ਰੀਤ ਕੌਰ ਸੋਨੂੰ (23) ਦੀਆਂ ਲਾਸ਼ਾਂ ਪਈਆਂ ਸਨ। ਇਸ ਮਗਰੋਂ ਪਤਾ ਲੱਗਣ ‘ਤੇ ਆਸਪਾਸ ਦੇ ਲੋਕ ਇਕੱਠੇ ਹੋਏ ਤੇ ਸਹਾਰਾ ਕਲੱਬ ਰੁਪਾਣਾ ਦੇ ਮੈਂਬਰ ਬੇਹੋਸ਼ ਮਨਦੀਪ ਸਿੰਘ ਬੰਟੀ ਤੇ ਦੂਜੇ ਪਰਿਵਾਰਕ ਮੈਂਬਰਾਂ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਤਿੰਨਾਂ ਮੂਲ ਚੰਦ, ਉਨ੍ਹਾਂ ਦੀ ਪਤਨੀ ਤੇ ਲੜਕੀ ਨੂੰ ਮ੍ਰਿਤਕ ਕਰਾਰ ਦਿੱਤਾ, ਜਦਕਿ ਗੰਭੀਰ ਹਾਲਤ ਵਿਚ ਲੜਕੇ ਮਨਦੀਪ ਸਿੰਘ ਦਾ ਇਲਾਜ ਕੀਤਾ ਜਾ ਰਿਹਾ ਹੈ। ਇਕ ਹੋਰ ਮਿਲੀ ਸੂਚਨਾ ਅਨੁਸਾਰ ਗੁਆਂਢ ਵਿਚ ਰਹਿੰਦੀ ਔਰਤ ਸੁਰਜੀਤ ਕੌਰ ਤੇ ਹੋਰ ਲੋਕਾਂ ਨੇ ਦੱਸਿਆ ਕਿ ਮਨਦੀਪ ਸਿੰਘ ਬੰਟੀ ਅੱਜ ਦਿਨੇ ਸਾਡੇ ਕੋਲ ਆਇਆ ਤੇ ਉਸਨੇ ਦੱਸਿਆ ਕਿ ਉਸਦੇ ਮਾਂ-ਬਾਪ ਤੇ ਭੈਣ ਦੀ ਤਬੀਅਤ ਖਰਾਬ ਹੈ। ਇਹ ਖਰਾਬੀ ਮੰਗਲਵਾਰ ਦੀ ਰਾਤ ਨੂੰ ਸਾਗ ਨਾਲ ਰੋਟੀ ਖਾਣ ਤੋਂ ਬਾਅਦ ਹੋਈ ਹੈ। ਸ਼ਾਇਦ ਸਾਗ ਵਿਚ ਕੋਈ ਜਹਿਰੀਲੀ ਚੀਜ਼ ਹੋਵੇਗੀ, ਜਿਸ ਕਰਕੇ ਪਿੰਡ ਦੇ ਡਾਕਟਰ ਤੋਂ ਇਲਾਜ ਕਰਵਾਇਆ ਹੈ। ਬੰਟੀ ਨੇ ਗੁਆਂਢਣ ਸੁਰਜੀਤ ਕੌਰ ਨੂੰ ਦੁਪਹਿਰ ਦੀ ਰੋਟੀ ਪਕਾਉਣ ਲਈ ਕਿਹਾ। ਸੁਰਜੀਤ ਕੌਰ ਨੇ ਦੱਸਿਆ ਕਿ ਉਸਨੇ ਮਾਸਟਰ ਮੂਲ ਚੰਦ ਦੇ ਘਰ ਜਾ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪੇਟ ‘ਚ ਦਰਦ ਹੁੰਦਾ ਹੈ, ਹੁਣ ਕੁਝ ਠੀਕ ਹੈ। ਇਸ ਤਰ੍ਹਾਂ ਦਿਨੇ ਕਰੀਬ 3 ਵਜੇ ਜਦੋਂ ਗੁਆਂਢੀਆਂ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਘਰ ਗਏ ਤਾਂ ਅੰਦਰ ਤੋਂ ਕੋਈ ਆਵਾਜ਼ ਨਹੀਂ ਆਈ। ਕੰਧ ਟੱਪ ਕੇ ਅੰਦਰ ਗਏ ਲੋਕਾਂ ਨੇ ਵੇਖਿਆ ਕਿ ਬੰਟੀ ਮੰਜੇ ਤੋਂ ਥੱਲੇ ਡਿੱਗਿਆ ਹੋਇਆ ਤੜਫ ਰਿਹਾ ਸੀ ਤੇ ਬਾਕੀ ਪਰਿਵਾਰ ਤਿੰਨ ਮੈਂਬਰ ਮੰਜਿਆਂ ‘ਤੇ ਬੇਹੋਸ਼ ਪਏ ਸਨ। ਪਿੰਡ ਦੇ ਲੋਕਾਂ ਨੇ ਪਰਿਵਾਰ ਦੇ ਚਾਰੇ ਮੈਂਬਰਾਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਤਿੰਨਾਂ ਜੀਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂ ਕਿ ਬੰਟੀ ਆਈ.ਸੀ.ਯੂ. ‘ਚ ਦਾਖਲ ਕਰ ਲਿਆ। ਇਸ ਦੌਰਾਨ ਹਸਪਤਾਲ ਦੇ ਡਾਕਟਰ ਮੁਕੇਸ਼ ਬਾਂਸਲ ਨੇ ਦੱਸਿਆ ਕਿ ਬੰਟੀ ਦੇ ਸਰੀਰ ਅੰਦਰੋਂ ਕੱਢੀ ਜ਼ਹਿਰ ਦਾ ਸਹੀ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਜਿਕਰਯੋਗ ਹੈ ਕਿ ਮਾਸਟਰ ਮੂਲ ਚੰਦ ਰੁਪਾਣਾ ਨੇ 2012 ਦੀਆਂ ਚੋਣਾਂ ਸਮੇਂ ਸਰਕਾਰੀ ਨੌਕਰੀ ਤੋਂ ਅਗਾਊਂ ਸੇਵਾ ਮੁਕਤੀ ਲੈ ਕੇ ਰਾਖਵੇਂ ਹਲਕੇ ਮਲੋਟ ਵਾਸਤੇ ਕਾਂਗਰਸ ਪਾਰਟੀ ਤੋਂ ਟਿਕਟ ਮੰਗੀ ਸੀ, ਪਰ ਪਾਰਟੀ ਨੇ ਟਿਕਟ ਨਹੀਂ ਦਿੱਤੀ। ਇਸ ਵਾਰ ਵੀ ਉਨ੍ਹਾਂ ਮਲੋਟ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਸੀ, ਇਸ ਕੰਮ ਲਈ ਉਨ੍ਹਾਂ 2012 ਵਿਚ ਵੀ ਉਨ੍ਹਾਂ ਕਾਫੀ ਖਰਚਾ ਕੀਤਾ ਸੀ। ਇਸ ਵਾਰ ਵੀ ਆਸਵੰਦ ਸੀ, ਪਰ ਟਿਕਟ ਨਾ ਮਿਲਣ ਕਰਕੇ ਨਿਰਾਸ਼ ਸੀ। ਹਸਤਪਾਲ ਵਿਚ ਪਹੁੰਚੇ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ, ਜ਼ਿਲ੍ਹਾ ਕਨਵੀਨਰ ਹਰਫੂਲ ਸਿੰਘ ਹਰੀਕੇ ਤੇ ਸਾਧੂ ਸਿੰਘ ਸੇਖੋਂ ਨੇ ਵਾਪਰੀ ਇਸ ਦੁੱਖਦਾਈ ਘਟਨਾ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਇਸ ਦੌਰਾਨ ਉੱਪ ਪੁਲਿਸ ਕਪਤਾਨ ਦੀਪਕ ਕੁਮਾਰ ਰਾਏ ਨੇ ਦੱਸਿਆ ਕਿ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਪਹੁੰਚਾ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਅਤੇ ਜਾਂਚ ਮਗਰੋਂ ਹੀ ਇਸ ਵਾਪਰੀ ਘਟਨਾ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

Check Also

2017_3image_02_58_1347300002-ll

ਕੇਜਰੀਵਾਲ ਦੀ ਨਵੇਂ ਐੱਲ. ਜੀ. ਨਾਲ ਵੀ ਤਣਾਤਣੀ

ਦਿੱਲੀ ਦੇ ਨਵੇਂ ਐੱਲ. ਜੀ. ਅਨਿਲ ਬੈਜਲ ਨੇ ਸਾਬਕਾ ਫੌਜੀ ਰਾਮ ਕਿਸ਼ਨ ਗਰੇਵਾਲ ਦੇ ਪਰਿਵਾਰ …

Leave a Reply

Your email address will not be published. Required fields are marked *