Breaking News
Home / ਪੰਜਾਬ / ਪੰਜਾਬ ਚੋਣਾਂ ਲਈ ਭਾਜਪਾ ਵੱਲੋਂ 17 ਉਮੀਦਵਾਰਾਂ ਦੇ ਨਾਵਾਂ ‘ਤੇ ਮੋਹਰ

ਪੰਜਾਬ ਚੋਣਾਂ ਲਈ ਭਾਜਪਾ ਵੱਲੋਂ 17 ਉਮੀਦਵਾਰਾਂ ਦੇ ਨਾਵਾਂ ‘ਤੇ ਮੋਹਰ

ਪੰਜਾਬ ਭਾਜਪਾ ਨੇ 17 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰ ਤੈਅ ਕਰ ਲਏ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਭਾਜਪਾ ਦੇ ਕੇਂਦਰੀ ਸੰਸਦੀ ਬੋਰਡ ਦੀ ਨਵੀਂ ਦਿੱਲੀ ਵਿਖੇ ਹੋਈ ਬੈਠਕ ਦੌਰਾਨ ਇਨ੍ਹਾਂ ਨਾਮਾਂ ‘ਤੇ ਸਹਿਮਤੀ ਬਣੀ। ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੀਤੀ। ਸੂਤਰਾਂ ਅਨੁਸਾਰ ਪਾਰਟੀ ਵੱਲੋਂ ਅਬੋਹਰ ਵਿਧਾਨ ਸਭਾ ਹਲਕੇ ਤੋਂ ਅਰੁਨ ਨਾਰੰਗ, ਅੰਮ੍ਰਿਤਸਰ ਸੈਂਟਰਲ ਤੋਂ ਤਰੁਣ ਚੁੱਘ, ਅੰਮ੍ਰਿਤਸਰ ਪੂਰਬੀ (ਈਸਟ) ਤੋਂ ਰਾਜੇਸ਼ ਹਨੀ, ਅੰਮ੍ਰਿਤਸਰ ਪੱਛਮੀ (ਵੈਸਟ) ਤੋਂ ਰਾਕੇਸ਼ ਗਿੱਲ, ਭੋਆ ਹਲਕੇ ਤੋਂ ਸੀਮਾ ਕੁਮਾਰੀ, ਦਸੂਹਾ ਤੋਂ ਸੁਖਜੀਤ ਕੌਰ ਸਾਹੀ, ਦੀਨਾਨਗਰ ਤੋਂ ਬੀ.ਡੀ.ਦੁੱਪਰ, ਫਿਰੋਜ਼ਪੁਰ ਤੋਂ ਸੁਖਪਾਲ ਸਿੰਘ ਨੰਨੂ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਜਲੰਧਰ ਨੌਰਥ ਤੋਂ ਕੇ.ਡੀ.ਭੰਡਾਰੀ, ਲੁਧਿਆਣਾ ਨਾਰਥ ਤੋਂ ਪ੍ਰਵੀਨ ਬਾਂਸਲ, ਲੁਧਿਆਣਾ ਸੈਂਟਰਲ ਤੋਂ ਗੁਰਦੇਵ ਸ਼ਰਮਾਂ, ਲੁਧਿਆਣਾ ਪੱਛਮੀ ਤੋਂ ਕਮਲ ਚੇਤਲੀ, ਮੁਕੇਰੀਆਂ ਤੋਂ ਅਰੁਨੇਸ਼ ਸ਼ਾਕਰ, ਪਠਾਨਕੋਟ ਤੋਂ ਅਸ਼ਵਨੀ ਸ਼ਰਮਾਂ, ਰਾਜਪੁਰਾ ਤੋਂ ਹਰਜੀਤ ਸਿੰਘ ਗਰੇਵਾਲ ਅਤੇ ਸੁਜਾਨਪੁਰ ਤੋਂ ਦਿਨੇਸ਼ ਬੱਬੂ ਨੂੰ ਟਿਕਟ ਦਿੱਤੀ ਹੈ। ਸੂਤਰਾਂ ਅਨੁਸਾਰ 6 ਵਿਧਾਨ ਸਭਾ ਹਲਕਿਆਂ ਸ੍ਰੀ ਅਨੰਦਪੁਰ ਸਾਹਿਬ, ਫਗਵਾੜਾ, ਜਲੰਧਰ ਪੱਛਮੀ, ਜਲੰਧਰ ਸੈਂਟਰਲ, ਫਾਜ਼ਿਲਕਾ ਅਤੇ ਅੰਮ੍ਰਿਤਸਰ ਨਾਰਥ ਲਈ ਉਮੀਦਵਾਰਾਂ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ।

Check Also

ਦਲ ਖਾਲਸਾ ਵਲੋਂ ਸੰਵਿਧਾਨਕ ਗ਼ੁਲਾਮੀ, ਬੇਇੰਸਾਫੀਆਂ ਅਤੇ ਵਧੀਕੀਆਂ ਵਿਰੁੱਧ ਮੁਜ਼ਾਹਰਾ 26 ਜਨਵਰੀ ਨੂੰ ਮਾਨਸਾ ਵਿਖੇ

ਭਾਰਤੀ ਗਣਤੰਤਰ ਦਿਵਸ ਨੂੰ ਸੰਵਿਧਾਨਕ ਗ਼ੁਲਾਮੀ ਅਤੇ ਵਿਸ਼ਵਾਸਘਾਤ ਦਿਹਾੜਾ ਵਜੋਂ ਮਨਾਉਣ ਦਾ ਸੱਦਾ ਦੇਦਿੰਆਂ, ਦਲ …

Leave a Reply

Your email address will not be published. Required fields are marked *