Breaking News
Home / ਕਵਿਤਾ-ਕਹਾਣੀਆ / ਮੈਨੂੰ ਮੇਰਾ ਪਿੰਡ ਪਿਆਰਾ ਲੱਗਦਾ ੲੇ—ਗੁਰਪ੍ਰੀਤ ‘ਗੁਰੀ’ ਬਾਸੀਅਾ

ਮੈਨੂੰ ਮੇਰਾ ਪਿੰਡ ਪਿਆਰਾ ਲੱਗਦਾ ੲੇ—ਗੁਰਪ੍ਰੀਤ ‘ਗੁਰੀ’ ਬਾਸੀਅਾ

ਮੈਨੂੰ ਮੇਰਾ ਪਿੰਡ ਪਿਆਰਾ ਲੱਗਦਾ ੲੇ
 ਮੇਰਾ ਬਚਪਨ ਬੀਤਿਆ ਇੱਥੇ ੲੇ
ਹਰ ਖੁਸ਼ੀ ਗਮੀ ਨੂੰ ਪਾਇਆ ੲੇ
ਮੈਂ ਅਾਪਣੇ ਪਿੰਡੇ ਤੇ ਹੰਢਾਇਆ ੲੇ
ਸ਼ਾਲਾ! ਵਸਦਾ ਰਹੇ ਇਹ ਪਿੰਡ ਮੇਰਾ
ਮੈਨੂੰ ਹਰ ਸ਼ੈਅ ਤੋ ਨਿਆਰਾ ਲੱਗਦਾ ੲੇ

 

ਮੈਨੂੰ ਮੇਰਾ ਪਿੰਡ ਪਿਆਰਾ ਲੱਗਦਾ ੲੇ
 ੳੁਹ ਨਹਿਰ ਕਿਨਾਰੇ ਵਸਿਆ ੲੇ
ਜੋ ਅਾਵੇ ਖੁਸ਼ੀ ‘ਚ ਹੱਸਿਆ ੲੇ
ਦਿਲ ੳੁਹਦੀ ਖੁਸ਼ੀ ਚਾਹੁੰਦਾ ੲੇ
ਮੇਰੀ ਜਾਨ ਨੂੰ ਸਹਾਰਾ ਲੱਗਦਾ ੲੇ
ਮੈਨੂੰ ਮੇਰਾ ਪਿੰਡ ਪਿਆਰਾ ਲੱਗਦਾ ੲੇ

 

ਬਚਪਨ ‘ਚ ਖੇਡਾਂ ਖੇਡਦੇ ਸੀ
ਮੇਰੇ ਭੋਲੇ-ਭਾਲੇ ਅਾੜੀ ਸੀ
ਕਦੇ ਕੋਠਾ ਸਵਾਰੀ ਜਾ ਵੜਨਾ
ਮਿੱਟੀ ਨਾਲ ਮਿੱਟੀ ਹੋ ਖੜ੍ਹਨਾ
ਬੇਬੇ ਦੀਅਾ ਗਾਲਾਂ ਦਾ ਨਜ਼ਾਰਾ ਫੱਬਦਾ ੲੇ
ਮੈਨੂੰ ਮੇਰਾ ਪਿੰਡ ਪਿਆਰਾ ਲੱਗਦਾ ੲੇ

 

ਹੁਣ ਕਦੇ ਕਦੇ ਮੈਨੂੰ ਇੰਝ ਲੱਗਦਾ
ਪਿੰਡ ਬਦਲਿਆ ਬਦਲਿਆ ਲੱਗਦਾ ੲੇ
ਨਫਰਤ ਦੀ ਜ਼ਹਿਰ ਫਲਾੳੁਦੇ ਕੲੀ
ਮੋਹ ਪਿਆਰ ਅਪਣੱਤ ਘਟਾੳੁਂਦੇ ਕੲੀ
ਅਾੳੁ! ਰਲਕੇ ਗੁਰਪ੍ਰੀਤ ਸੰਵਾਰ ਲੲੀੲੇ
ਨਾ ਇੰਝ ਜਾਪੇ ਗੱਲਾ ਦਾ ਖਲਾਰਾ ਲੱਗਦਾ ੲੇ
ਮੈਨੂੰ ਮੇਰਾ ਪਿੰਡ ਪਿਆਰਾ ਲੱਗਦਾ ੲੇ

 

ਗੁਰਪ੍ਰੀਤ ‘ਗੁਰੀ’ ਬਾਸੀਅਾ
ਪਿੰਡ ਤੇ ਡਾ. ਬਾਸੀਅਾਂ ਬੇਟ (ਲੁਧਿ 🙂
+9198762-07812

Leave a Reply

Your email address will not be published. Required fields are marked *