Breaking News
Home / ਪੰਜਾਬ / ਸ਼੍ਰੀ ਦਰਬਾਰ ‘ਤੇ ਫ਼ੌਜੀ ਹਮਲੇ ਵਿਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੇ ਮਾਮਲੇ ‘ਤੇ ਫ਼ੈਸਲਾ ਜੁਲਾਈ ਵਿਚ ਆਉਣ ਦੀ ਸੰਭਾਵਨਾ

ਸ਼੍ਰੀ ਦਰਬਾਰ ‘ਤੇ ਫ਼ੌਜੀ ਹਮਲੇ ਵਿਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੇ ਮਾਮਲੇ ‘ਤੇ ਫ਼ੈਸਲਾ ਜੁਲਾਈ ਵਿਚ ਆਉਣ ਦੀ ਸੰਭਾਵਨਾ

ਲੰਡਨ: ਸ੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਵਿਚ ਭਾਰਤੀ ਫ਼ੌਜ ਵਲੋਂ ਕੀਤੇ ਫ਼ੌਜੀ ਹਮਲੇ ਵਿਚ ਬਰਤਾਨੀਆ ਸਰਕਾਰ ਦੀ ਭੂਮਿਕਾ ਸਬੰਧੀ ਸਰਕਾਰੀ ਫਾਈਲਾਂ ਜਨਤਕ ਕਰਨ ਬਾਰੇ ਅਦਾਲਤ ਵਿਚ ਚੱਲੇ ਮਾਮਲੇ ‘ਤੇ ਫ਼ੈਸਲਾ ਜੁਲਾਈ ਵਿਚ ਆਉਣ ਦੀ ਸੰਭਾਵਨਾ ਹੈ ।ਸਿੱਖ ਫੈਡੇਰਸ਼ਨ ਯੂਕੇ ਦੀ ਅਪੀਲ ‘ਤੇ ਸੁਣਵਾਈ ਨਿਊਯਾਰਕ ਵਿੱਚ ਇਨਫਰਮੇਸ਼ਨ ਟ੍ਰਿਬਿਊਨਲ ਵੱਲੋਂ ਕੀਤੀ ਗਈ ਹੈ। ਇਸ ਅਪੀਲ ਵਿੱਚ ਚਾਰ ਫਾਈਲਾਂ ਨੂੰ ਜਨਤਕ ਕਰਨ ਦੀ ਗੱਲ ਕੀਤੀ ਗਈ ਹੈ।

 ਬਰਤਾਨੀਆ ਦੀ ਜਨਤਾ ਨੂੰ ਇਹ ਅਧਿਕਾਰ ਹੈ ਕਿ 30 ਸਾਲ ਪਹਿਲਾਂ ਆਖ਼ਰ ਕੀ ਹੋਇਆ ਸੀ? ਇਸ ਤੋਂ ਪਹਿਲਾਂ 2014 ਵਿਚ ਇਸ ਗੱਲ ਦਾ ਖ਼ੁਲਾਸਾ ਹੋਇਆ ਸੀ ਕਿ 1984 ਦੇ ਅਪ੍ਰੇਸ਼ਨ ਬਲਿਊ ਸਟਾਰ ਦਾ ਪੂਰਾ ਖ਼ਾਕਾ ਬਰਤਾਨੀਆ ਦੇ ਸਪੈਸ਼ਲ ਐਕਸ਼ਨ ਸੁਰੱਖਿਆ ਗਾਰਡ ਨੇ ਤਿਆਰ ਕੀਤਾ ਸੀ। ਭਾਰਤ ਸਰਕਾਰ ਅਨੁਸਾਰ ਇਸ ਘੱਲੂਘਾਰੇ ਵਿਚ 400 ਲੋਕ ਮਾਰੇ ਗਏ ਸਨ, ਜਦ ਕਿ ਗੈਰ-ਸਰਕਾਰੀ ਅੰਕੜੇ ਇਸ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ ਕਿਤੇ ਵੱਧ ਦੱਸ ਰਹੇ ਹਨ।

 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਦੱਸਿਆ ਕਿ ਸਾਨੂੰ ਪੂਰਨ ਆਸ ਹੈ ਕਿ ਇਸ ਫ਼ੈਸਲੇ ਨਾਲ ਸਿੱਖਾਂ ਨੂੰ ਰਾਹਤ ਮਿਲੇਗੀ ਜਿਸ ਤੋਂ ਬਾਅਦ ਇਸ ਬਾਰੇ ਜਨਤਕ ਜਾਂਚ ਲਈ ਰਾਹ ਖੁੱਲ੍ਹ ਜਾਵੇਗਾ । ਉਨ੍ਹਾਂ ਨਾਲ ਹੀ ਸ਼ਪੱਸ਼ਟ ਕੀਤਾ ਕਿ ਜੇ ਕਿਸੇ ਕਾਰਨ ਕੋਈ ਅੜਚਣ ਆਈ ਤਾਂ ਉਹ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਜਾਵੇਗੀ ਪਰ ਅਸੀਂ ਇਨਸਾਫ਼ ਲਈ ਆਖ਼ਰੀ ਦਮ ਤੱਕ ਲੜਾਂਗੇ ।

ਭਾਈ ਗਿੱਲ ਨੇ ਕਿਹਾ ਕਿ 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਅਤੇ ਬਾਅਦ ਵਿਚ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਦੇ ਜ਼ਖ਼ਮ ਅੱਜ ਵੀ ਸਿੱਖ ਹਿਰਦਿਆਂ ਨੂੰ ਵਲੂੰਧਰਦੇ ਹਨ । 2014 ਵਿਚ ਇਸ ਸਾਰੇ ਵਰਤਾਰੇ ਵਿੱਚ ਯੂ.ਕੇ. ਸਰਕਾਰ ਦੀ ਭੂਮਿਕਾ ਹੋਣ ਸਬੰਧੀ ਕੁਝ ਸਰਕਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਾ ਸੀ ।

ਅਸੀਂ ਚਾਹੁੰਦੇ ਹਾਂ ਕਿ ਪੂਰੇ ਘਟਨਾਕ੍ਰਮ ਬਾਰੇ ਸਾਨੂੰ ਦੱਸਿਆ ਜਾਵੇ । ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਬਾਰੇ ਤਾਂ ਬਹੁਤ ਸਾਰੇ ਪੱਖਾਂ ਤੋਂ ਪਤਾ ਲੱਗ ਹੀ ਚੁੱਕਾ ਹੈ ਪਰ ਯੂ.ਕੇ. ਸਰਕਾਰ ਦੀ ਇਸ ਵਿਚ ਕੀ ਦਿਲਚਸਪੀ ਕੀ ਇਸ ਪੱਖ ਤੋਂ ਜਾਣਨਾ ਅਜੇ ਵੀ ਬਾਕੀ ਹੈ, ਕਿਉਂਕਿ ਉਸ ਸਮੇਂ ਹਥਿਆਰਾਂ ਦੇ ਸੌਦੇ ਸਬੰਧੀ ਗੱਲਬਾਤ ਨੂੰ ਇਸ ਹਮਲੇ ਨਾਲ ਜੋੜਿਆ ਜਾ ਰਿਹਾ ਹੈ । ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਵਲੋਂ ਕਰਵਾਈ ਜਾਂਚ ਨੂੰ ਸਿੱਖ ਪੰਥ ਪਹਿਲਾਂ ਹੀ ਨਕਾਰ ਚੁੱਕਾ ਹੈ ।

Check Also

ਹਰਿਆਣਾ ਤੋਂ ਹਰ ਤਰ੍ਹਾਂ ਪਛੜਿਆ ਪੰਜਾਬ

ਮੌਜੂਦਾ ਰਾਜ-ਭਾਗ ਤਹਿਤ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਕਰਵਟ ਲੈ ਰਹੇ ਹਨ, ਉਸ ਤੋਂ ਨੇੜਲੇ …

Leave a Reply

Your email address will not be published. Required fields are marked *