Breaking News
Home / ਪੰਜਾਬ / …ਤੇ ਹੁਣ ਬੱਚਿਆਂ ਨੂੰ ਫੀਸ ਲਈ ਪਰੇਸ਼ਾਨ ਕਰਨ ਵਾਲੇ ਨਿਜੀ ਸਕੂਲਾਂ ਦੀ ਖੈਰ ਨਹੀਂ

…ਤੇ ਹੁਣ ਬੱਚਿਆਂ ਨੂੰ ਫੀਸ ਲਈ ਪਰੇਸ਼ਾਨ ਕਰਨ ਵਾਲੇ ਨਿਜੀ ਸਕੂਲਾਂ ਦੀ ਖੈਰ ਨਹੀਂ

ਨਿਜੀ ਸਕੂਲ ਸੰਚਾਲਕਾਂ ਨੇ ਜੇਕਰ ਫੀਸ ਲਈ ਵਿਦਿਆਰਥੀਆਂ ‘ਤੇ ਦਬਾਅ ਪਾਇਆ ਤਾਂ ਉਨ੍ਹਾਂ ਨੂੰ 3 ਸਾਲ ਤੱਕ ਸਜ਼ਾ ਅਤੇ ਇਕ ਲੱਖ ਤੱਕ ਜ਼ੁਰਮਾਨਾ ਹੋ ਸਕਦਾ ਹੈ। ‘ਪੰਜਾਬ  ਸਟੇਟ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਕਮਿਸ਼ਨ’ ਦੀਆਂ ਹਦਾਇਤਾਂ ਤੋਂ ਬਾਅਦ ਸਿੱਖਿਆ ਵਿਭਾਗ ਨੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਜੁਵੇਨਾਈਲ ਜਸਟਿਸ ਐਕਟ-2015 ਦੇ ਸੈਕਸ਼ਨ-75 ਤਹਿਤ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਬੱਚੇ ਨਾਲ ਭੇਦਭਾਵ ਕੀਤਾ ਜਾ ਸਕਦਾ ਹੈ। ਕਮਿਸ਼ਨ ਦੇ ਚੇਅਰਮੈਨ ਸੁਕੇਸ਼ ਕਾਲੀਆ ਨੇ ਸਿੱਖਿਆ ਵਿਭਾਗ ਦੇ ਅਫਸਰਾਂ ਨੂੰ ਕਿਹਾ ਹੈ ਕਿ ਉਹ ਇਸ ਸਬੰਧ ‘ਚ ਸਾਰੇ ਸਕੂਲਾਂ ਨੂੰ ਨਿਰਦੇਸ਼ ਜਾਰੀ ਕਰਨ। ਉਕਤ ਐਕਟ ਤਹਿਤ ਬੱਚੇ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ‘ਤੇ 3 ਸਾਲ ਦੀ ਕੈਦ ਅਤੇ ਇਕ ਲੱਖ ਰੁਪਿਆ ਜ਼ੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਵੇਂ ਵੀ ਹੋ ਸਕਦੇ ਹਨ।

Check Also

ਹਰਿਆਣਾ ਤੋਂ ਹਰ ਤਰ੍ਹਾਂ ਪਛੜਿਆ ਪੰਜਾਬ

ਮੌਜੂਦਾ ਰਾਜ-ਭਾਗ ਤਹਿਤ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਕਰਵਟ ਲੈ ਰਹੇ ਹਨ, ਉਸ ਤੋਂ ਨੇੜਲੇ …

Leave a Reply

Your email address will not be published. Required fields are marked *