Breaking News
Home / ਪੰਜਾਬ / ਬਾਘਾਪੁਰਾਣਾ ਕੇਸ ਵਿਚ ਜਗਤਾਰ ਸਿੰਘ ਜੱਗੀ ਅਤੇ ਬਾਕੀਆਂ ਖਿਲਾਫ ਚਾਰਜਸ਼ੀਟ ਦਾਇਰ

ਬਾਘਾਪੁਰਾਣਾ ਕੇਸ ਵਿਚ ਜਗਤਾਰ ਸਿੰਘ ਜੱਗੀ ਅਤੇ ਬਾਕੀਆਂ ਖਿਲਾਫ ਚਾਰਜਸ਼ੀਟ ਦਾਇਰ

ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ (ਜੱਗੀ) ਅਤੇ ਹੋਰਾਂ ਖਿਲਾਫ ਅੱਜ ਬਾਘਾਪੁਰਾਣਾ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ।ਅੱਜ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਪੁਸ਼ਪਿੰਦਰ ਸਿੰਘ ਦੀ ਅਦਾਲਤ ਵਿਚ ਇਸ ਕੇਸ ਦੀ ਸੁਣਵਾਈ ਹੋਈ। ਇਸ ਦੌਰਾਨ ਜਗਤਾਰ ਸਿੰਘ ਜੱਗੀ ਅਤੇ ਹੋਰ ਸਿੱਖ ਨੌਜਵਾਨਾਂ ਦੇ ਵਕੀਲਾਂ ਵਜੋਂ ਪੇਸ਼ ਹੋਏ ਜਸਪਾਲ ਸਿੰਘ ਮੰਝਪੁਰ ਅਤੇ ਮਨਦੀਪ ਸਿੰਘ ਚੰਨਾਂ ਨੂੰ ਚਾਰਜਸ਼ੀਟ ਸੌਂਪੀ ਗਈ। ਇਸ ਦੌਰਾਨ ਵੱਖੋ-ਵੱਖ ਭਾਰਤੀ ਜੇਲ੍ਹਾਂ ਵਿਚ ਕੈਦ ਇਸ ਕੇਸ ਨਾਲ ਸਬੰਧਿਤ ਗ੍ਰਿਫਤਾਰ ਵਿਅਕਤੀਆਂ ਨੂੰ ਵੀਡੀਓ ਕਾਨਫਰੰਸਿਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਹੁਣ ਇਸ ਕੇਸ ਨੂੰ ਸੈਸ਼ਨ ਕੋਰਟ ਕੋਲ ਭੇਜ ਦਿੱਤਾ ਗਿਆ ਹੈ। ਸੈਸ਼ਨ ਕੋਰਟ ਵਿਚ ਅਗਲੀ ਸੁਣਵਾਈ 19 ਮਈ ਨੂੰ ਹੋਵੇਗੀ।

 

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਐਫ.ਆਈ.ਆਰ ਨੰ. 193/16 (ਪੀ.ਐਸ ਬਾਘਾਪੁਰਾਣਾ) ਵਿਚ ਅਸਲਾ ਕਾਨੂੰਨ ਦੀਆਂ ਧਾਰਾਵਾਂ 25, 54, 59; ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਧਾਰਾਵਾਂ 17, 18, 19, 20 ਅਤੇ ਭਾਰਤੀ ਪੈਨਲ ਕੋਡ ਦੀਆਂ ਧਾਰਾਵਾਂ 419, 420, 467, 468, 471 ਅਤੇ 120ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ।

ਇਸ ਕੇਸ ਵਿਚ ਤਲਜੀਤ ਸਿੰਘ ਉਰਫ ਜ਼ਿੰਮੀ ਸਿੰਘ, ਜਗਤਾਰ ਸਿੰਘ ਉਰਫ ਜੱਗੀ, ਰਮਨਦੀਪ ਸਿੰਘ ਉਰਫ ਬੱਗਾ, ਹਰਦੀਪ ਸਿੰਘ ਉਰਫ ਸ਼ੇਰਾ, ਧਰਮਿੰਦਰ ਸਿੰਘ ਉਰਫ ਗੁਗਨੀ, ਅਨਿਲ ਉਰਫ ਕਾਲਾ, ਜਗਜੀਤ ਸਿੰਘ ਉਰਫ ਜੱਗੀ (ਜੰਮੂ), ਹਰਮਿੰਦਰ ਸਿੰਘ ਮਿੰਟੂ (ਮ੍ਰਿਤਕ) ਅਤੇ ਤਰਲੋਕ ਸਿੰਘ (ਜ਼ਮਾਨਤੀ) ਨੂੰ ਨਾਮਜ਼ਦ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ 3 ਮਈ ਨੂੰ ਬਾਘਾਪੁਰਾਣਾ ਅਦਾਲਤ ਵਿਚ ਸੁਣਵਾਈ ਨਿਯਤ ਕੀਤੀ ਗਈ ਸੀ ਪਰ ਉਸ ਦਿਨ ਮੋਹਾਲੀ ਸਥਿਤ ਐਨ.ਆਈ.ਏ ਅਦਾਲਤ ਵਿਚ ਸਬੰਧਿਤ ਵਿਅਕਤੀਆਂ ਦੀ ਸੁਣਵਾਈ ਕਾਰਨ ਇਹ ਸੁਣਵਾਈ ਨਹੀਂ ਹੋ ਸਕੀ ਸੀ।

ਚਾਰਜਸ਼ੀਟ ਅਨੁਸਾਰ ਪੁਲਿਸ ਨੇ ਇਸ ਕੇਸ ਵਿਚ ਉਕਤ ਵਿਅਕਤੀਆਂ ਤੋਂ ਇਲਾਵਾ ਗੁਰਸ਼ਰਨਬੀਰ ਸਿੰਘ (ਯੂ.ਕੇ), ਅਮ੍ਰਿਤਵੀਰ ਸਿੰਘ (ਰਾਜਸਥਾਨ), ਗੁਰਜਿੰਦਰ ਸਿੰਘ ਸ਼ਾਸਤਰੀ, ਪਰਮਜੀਤ ਸਿੰਘ ਪੰਮਾ, ਹਰਮੀਤ ਸਿੰਘ ਪੀਐਚਡੀ, ਪਿਆਰਾ ਸਿੰਘ ਉਰਫ ਗਿਲੀ (ਵੋਲਵਰਹੈਂਪਟਨ, ਇੰਗਲੈਂਡ), ਲਖਬੀਰ ਸਿੰਘ ਰੋਡੇ ਅਤੇ ਗੁਰਪ੍ਰੀਤ ਸਿੰਘ (ਬਰੈਂਪਟਨ, ਕੈਨੇਡਾ) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

Check Also

ਹਰਿਆਣਾ ਤੋਂ ਹਰ ਤਰ੍ਹਾਂ ਪਛੜਿਆ ਪੰਜਾਬ

ਮੌਜੂਦਾ ਰਾਜ-ਭਾਗ ਤਹਿਤ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਕਰਵਟ ਲੈ ਰਹੇ ਹਨ, ਉਸ ਤੋਂ ਨੇੜਲੇ …

Leave a Reply

Your email address will not be published. Required fields are marked *