Breaking News
Home / ਦੇਸ਼ ਵਿਦੇਸ਼ / ਸ੍ਰੀ ਹੇਮਕੁੰਟ ਸਾਹਿਬ ‘ਚ ਬਰਫਬਾਰੀ, ਰਸਤਾ ਖੋਲ੍ਹਣ ਦਾ ਕੰਮ ਮੱਠਾ

ਸ੍ਰੀ ਹੇਮਕੁੰਟ ਸਾਹਿਬ ‘ਚ ਬਰਫਬਾਰੀ, ਰਸਤਾ ਖੋਲ੍ਹਣ ਦਾ ਕੰਮ ਮੱਠਾ

25 ਮਈ ਤੋਂ ਸ਼ੁਰੂ ਹੋ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ ਬਰਫ ਹਟਾਉਣ ਦਾ ਕੰਮ ਬੀਤੇ ਦਿਨੀਂ ਤੂਫਾਨ ਆਉਣ ਕਾਰਨ ਪ੍ਰਭਾਵਿਤ ਹੋਇਆ ਹੈ। ਖਬਰਾਂ ਮੁਤਾਬਕ ਇਥੇ ਦੋ ਢਾਈ ਫੁੱਟ ਨਵੀਂ ਬਰਫ ਪੈਣ ਕਾਰਨ ਬਰਫ ਹਟਾਉਣ ਦਾ ਕੰਮ ਫਿਲਹਾਲ ਮੱਠਾ ਪੈ ਗਿਆ ਹੈ। ਹੁਣ ਸਮੇਂ ਸਿਰ ਕੰਮ ਮੁਕਾਉਣ ਲਈ ਤੇ ਲਾਂਘਾ ਸਾਫ ਕਰਨ ਦਾ ਕੰਮ ਕਰ ਰਹੇ ਭਾਰਤੀ ਫੌਜ ਦੇ ਜਵਾਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ। 
ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਸ੍ਰੀ ਗੋਬਿੰਦਧਾਮ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਚਾਲੇ 6 ਕਿਲੋਮੀਟਰ ਦੇ ਰਸਤੇ ਵਿਚ ਜੰਮੀ ਬਰਫ ਨੂੰ ਹਟਾ ਕੇ ਰਸਤਾ ਬਣਾਉਣ ਅਤੇ ਗੁਰਦੁਆਰੇ ਦੇ ਆਲੇ-ਦੁਆਲੇ ਜੰਮੀ ਬਰਫ ਹਟਾਉਣ ਲਈ ਭਾਰਤੀ ਫੌਜ ਦੇ ਜਵਾਨਾਂ ਵਲੋਂ ਦੋ ਮਈ ਤੋਂ ਕੰਮ ਸ਼ੁਰੂ ਕੀਤਾ ਹੋਇਆ ਹੈ ਜੋ 20 ਮਈ ਤਕ ਯਾਤਰੂਆਂ ਲਈ ਰਸਤਾ ਸਾਫ ਕਰਨਗੇ। 
ਲਗਭਗ 15 ਹਜ਼ਾਰ ਫੁੱਟ ਦੀ ਉੱਚਾਈ ‘ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਦੇ ਖੇਤਰ ਵਿਚ ਇਸ ਵੇਲੇ ਮੁੜ ਨਵੀਂ ਬਰਫ ਪੈ ਗਈ ਹੈ। ਜਦਕਿ ਰਸਤੇ ਵਿਚ ਆਉਂਦੇ ਆਟਲਾਕੋਟੀ ਗਲੇਸ਼ੀਅਰ ਵਿਚ ਵੀ ਮੁੜ ਬਰਫ ਪਈ ਹੈ। ਪਹਿਲਾਂ ਹੀ ਇਥੇ 3 ਤੋਂ 9 ਫੁੱਟ ਤਕ ਬਰਫ ਪਈ ਹੋਈ ਸੀ। ਇਹ ਗਲੇਸ਼ੀਅਰ ਲਗਭਗ 300 ਮੀਟਰ ਲੰਮੇ ਖੇਤਰ ਵਿਚ ਫੈਲਿਆ ਹੋਇਆ ਹੈ। ਇਸ ਗਲੇਸ਼ੀਅਰ ਵਿਚੋਂ ਬਰਫ ਹਟਾ ਕੇ ਸ਼ਰਧਾਲੂਆਂ ਦਾ ਲਾਂਘਾ ਤਿਆਰ ਕੀਤਾ ਜਾਂਦਾ ਹੈ। 
ਇਸ ਸੰਬੰਧੀ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਅੱਜ ਮੌਸਮ ਸਾਫ ਹੋਣ ਮਗਰੋਂ ਫੌਜ ਦੇ ਜਵਾਨਾਂ ਵਲੋਂ ਬਰਫ ਹਟਾਉਣ ਦਾ ਕੰਮ ਮੁੜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ 20 ਮਈ ਤਕ ਸੰਗਤਾਂ ਲਈ ਰਸਤਾ ਤਿਆਰ ਕਰਨ ਅਤੇ ਗੁਰਦੁਆਰੇ ਦੇ ਆਲੇ ਦੁਆਲੇ ਇਲਾਕੇ ਵਿਚੋਂ ਬਰਫ ਹਟਾਉਣ ਲਈ ਫੌਜੀ ਜਵਾਨਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਅਗਲੇ ਤਿੰਨ ਚਾਰ ਦਿਨ ਮੌਸਮ ਸਾਫ ਰਿਹਾ ਅਤੇ ਧੁੱਪ ਨਿੱਕਲੀ ਤਾਂ ਬਰਫ ਪਿਘਲ ਜਾਵੇਗੀ।

Check Also

ਬਾਗ਼ੀ ਥਾਣੇਦਾਰ ਬਾਜਵਾ ‘ਤੇ ਪੁਲਿਸ ਨੇ ਪਾਇਆ ‘ਇਹ ਕੇਸ’

ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ‘ਤੇ ਮਾਈਨਿੰਗ ਦਾ ਕੇਸ ਦਰਜ ਕਰਨ ਵਾਲੇ …

Leave a Reply

Your email address will not be published. Required fields are marked *